Rustamehind Hindi News Channel
https://www.youtube.com/channel/UCKDAYV-FY0dHFeYdPenfqyg
You have your own channel.
Your cooperation, suggestions, guidance are always needed.
Support our subscribers to subscribe, share, like, comment.
Petitioner
Charanjeet Singh
9213247209
ਸ਼ਾਹਮੁਖੀ ਗੁਰਮੁਖੀ ਪੰਜਾਬੀ ਭਾਸ਼ਾ ਪ੍ਰੇਮੀਆਂ ਅਤੇ ਦਰਦੀਆਂ ਦੇ ਨਾਮ ਨਿਮਾਣੀ ਜਯੀ ਅਰਦਾਸ ਦਾ ਖੁੱਲ੍ਹਾ ਪੱਤਰ।
ਆਓ ਸ਼ਾਹਮੁਖੀ, ਗੁਰਮੁਖੀ, ਪੰਜਾਬੀ ਦੇ ਕਾਤਿਲਾਂ ਦਾ ਪਰਦਾਫਾਸ਼ ਕਰੀਏ।
ਸ਼ਾਹਮੁਖੀ ਯਾਨੀ ਸ਼ਾਹਾਂ ਦੇ ਮੁਖ ਤੋਂ ਬੋਲਣ ਵਾਲੀ ਪੈਂਤੀ ਅੱਖਰਾਂ ਦੀ ਵਿਲੱਖਣ ਭਾਸ਼ਾ।
ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਤੋਂ ਲੈਕੇ ਗੁਰੂ ਗੋਬਿੰਦ ਸਿੰਘ ਜੀ ਅਤੇ ਗੁਰੂ ਗਰੰਥ ਸਾਹਿਬ ਜੀ ਦੇ ਅਨਮੋਲ ਮੁਖ ਤੋਂ ਬੋਲਣ ਵਾਲੀ ਪੈਂਤੀ ਅੱਖਰਾਂ ਦੀ ਵਿਲੱਖਣ ਭਾਸ਼ਾ।
ਪੰਜ ਆਬ ਅਰਥਾਤ ਪੰਜ ਆਬ ਪੰਜ ਨਦੀਆਂ ਦੇ ਆਸ ਪਾਸ ਰਹਿਣ ਵਾਲੇ ਮਨੁੱਖਾ ਦੀ ਪੈਂਤੀ ਅੱਖਰਾਂ ਦੀ ਵਿਲੱਖਣ ਭਾਸ਼ਾ।
ਵ੍ਯਕ੍ਤਿ ਪੈਦਾ ਹੁੰਦਾ ਹੈ ਅਤੇ ਜੀਵਨ ਜੀ ਕੇ ਮਰ ਜਾਂਦਾ ਸੀ ਹੈ ਰਹੇਗਾ।
ਲੇਕਿਨ ਭਾਸ਼ਾ ਜਿਉਂਦੀ ਸੀ ਹੈ ਰਹੇਗੀ।
ਇਸ ਲਈ ਭਾਸ਼ਾ ਤੋਂ ਜ਼ਿਆਦਾ ਸੰਮਾਨ ਦਾ ਪਾਤਰ ਨਾ ਕੋਇ ਸੀ ਨਾ ਹੈ ਨਾ ਹੋਵੇਗਾ।
ਹਾਲਾਂਕਿ ਆਖ਼ਰ ਦੀ ਮਹਾਨਤਾ ਨੂੰ ਬਯਾਂ ਕਰਨਾ ਅਸੰਭਵ ਹੈ।
ਲੇਕਿਨ ਆਖ਼ਰ ਅਤੇ ਭਾਸ਼ਾ ਦੇ ਕਾਤਲਾਂ ਨੂੰ ਬਾਰ ਬਾਰ ਦੇਖ ਕੇ ਕੁੱਛ ਸੱਚੀਆਂ ਗੱਲਾਂ ਲਿਖਣ ਦੀ ਕੋਸ਼ਿਸ਼ ਕਰ ਰਹਿਣ ਹਾਂ।
ਅੱਖਰਾਂ ਅਤੇ ਭਾਸ਼ਾ ਪਾਸੋਂ ਜੋ ਸਾਡੀ ਮਾਂ ਹੈ ਅਸ਼ੀਰਵਾਦ ਮੰਗਦੇ ਹੋਏ ਆਪਣੀ ਮਾਂ ਬੋਲੀ ਦੇ ਸੰਮਾਨ ਵਿਚ ਇਹ ਲੇਖ ਲਿਖ ਰਿਹਾਂ ਹਾਂ ਜੀ।
ਗੁਰੂ ਨਾਨਕ ਦੇਵ ਜੀ ਨੇ ਆਖ਼ਰ ਨੂੰ ਅਤੇ ਸ਼ਬਦ ਨੂੰ ਗੁਰੂ ਆਖਿਆ ਹੈ।
ਅੱਖਰਾਂ ਨਾਲ ਸ਼ਬਦ ਬੰਦੇ ਹਨ ਅਤੇ ਸ਼ਬਦਾਂ ਨਾਲ ਸੈਂਟੈਂਸ ਅਤੇ ਸੈਂਟੈਂਸ ਨਾਲ ਕਥਾ ਕਹਾਣੀਆਂ ਅਤੇ ਗੱਢ ਅਤੇ ਪੱਧ ਬੰਦੇ ਹਨ ਅਤੇ ਏਨਾ ਨਾਲ ਹੀ ਪੁਸਤਕਾਂ ਅਤੇ ਗ੍ਰੰਥ ਲਿਖੇ ਜਾਂਦੇ ਹਨ।
ਇਸ ਲਈ ਕਿਸੀ ਵੀ ਵ੍ਯਕ੍ਤਿ ਤੋਂ ਅਤੇ ਸਖ਼ਸ਼ੀਅਤ ਤੋਂ ਅੱਖਰਾਂ ਦਾ ਅਤੇ ਭਾਸ਼ਾ ਦਾ ਮਾਨ ਸੰਮਾਨ ਬਹੁਤ ਵਡਾ ਸੀ ਹੈ ਰਹੇਗਾ।
ਸ਼ਾਹਮੁਖੀ ਗੁਰਮੁਖੀ ਪੰਜਾਬੀ ਸਾਰੇ ਸੰਸਾਰ ਵਿਚ ਬੋਲੀ ਅਤੇ ਲਿੱਖੀ ਜਾਂਦੀ ਹੈ।
ਕਨਾਡਾ ਵਿਚ ਸ਼ਾਹਮੁਖੀ ਗੁਰਮੁਖੀ ਪੰਜਾਬੀ ਦੂਸਰੀ ਅਧਿਕਾਰਿਕ ਭਾਸ਼ਾ ਹੈ ਜੀ।
ਪਾਕਿਸਤਾਨ ਵਾਲੇ ਪੰਜਾਬ ਅਤੇ ਭਾਰਤ ਵਾਲੇ ਪੰਜਾਬ ਵਿਚ ਵੀ ਪੰਜਾਬੀ ਪਹਿਲੀ ਅਧਿਕਾਰਿਕ ਭਾਸ਼ਾ ਹੈ।
ਹਰਿਆਣਾ ਜੰਮੂ ਅਤੇ ਹਿਮਾਚਲ ਵਿਚ ਵੀ ਸ਼ਾਹਮੁਖੀ ਗੁਰਮੁਖੀ ਪੰਜਾਬੀ ਦੂਸਰੀ ਅਧਿਕਾਰਿਕ ਭਾਸ਼ਾ ਹੈ।
ਭਾਰਤ ਦੀ ਰਾਜਧਾਨੀ ਦਿੱਲੀ ਵਿਚ ਵੀ ਸ਼ਾਹਮੁਖੀ ਗੁਰਮੁਖੀ ਪੰਜਾਬੀ ਦੂਸਰੀ ਅਧਿਕਾਰਿਕ ਭਾਸ਼ਾ ਹੈ।
ਸ਼ਿਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ, ਦਿੱਲੀ ਸਿੱਖ ਗੁਰੂਦਵਾਰਾ ਪ੍ਰਬੰਧ ਕਮੇਟੀ, ਭਾਰਤ ਦੇ ਮਾਣਯੋਗ ਪੰਜ ਤਖ਼ਤ ਦੀ ਵੀ ਸ਼ਾਹਮੁਖੀ ਗੁਰਮੁਖੀ ਪੰਜਾਬੀ ਮੁਖ ਭਾਸ਼ਾ ਹੈ।
ਜੰਮੂ, ਹਰਿਆਣਾ, ਹਿਮਾਚਲ, ਦਿੱਲੀ ਦੇ ਭਾਸ਼ਾ ਵਿਭਾਗ ਨੂੰ ਅਤੇ ਭਾਰਤ ਦੇ ਭਾਸ਼ਾ ਵਿਭਾਗ ਨੂੰ ਵੀ ਇਹ ਗੱਲ ਪਤਾ ਹੈ।
ਇਸ ਮੁਤਾਬਿਕ ਦਿੱਲੀ, ਹਰਿਆਣਾ, ਹਿਮਾਚਲ, ਅਤੇ ਜੰਮੂ ਦੇ ਹਰ ਸਰਕਾਰੀ ਅਤੇ ਪ੍ਰਾਈਵੇਟ ਪ੍ਰਾਇਮਰੀ-ਮਾਦਿਮਿਕ-ਉੱਚ ਸ਼ਿਕ੍ਸ਼ਾ ਸੰਸਥਾ ਅਤੇ ਸਕੂਲ, ਕੋਲਜ, ਯੂਨੀਵਰਸਿਟੀ ਅਤੇ ਹਰ ਪੰਚਾਇਤ ਅਤੇ ਹਰ ਸਰਕਾਰੀ ਵਿਭਾਗ, ਅਤੇ ਕੋਰਟਾਂ ਵਿਚ ਘੱਟ ਤੋਂ ਘੱਟ ਇਕ ਪੰਜਾਬੀ ਟੀਚਰ ਅਤੇ ਪੰਜਾਬੀ ਭਾਸ਼ਾ ਵਿਸ਼ੇਸ਼ਗ ਹੋਣਾ ਚਾਹੀਦਾ ਹੈ।
ਲੇਕਿਨ ਕੱਲੇ ਦਿੱਲੀ ਵਿਚ ਜਿੱਥੇ ਘੱਟ ਤੋਂ ਘੱਟ ਪੰਜ ਹਾਜਰ ਸ਼ਾਹਮੁਖੀ ਗੁਰਮੁਖੀ ਪੰਜਾਬੀ ਟੀਚਰ ਅਤੇ ਵਿਸ਼ੇਸ਼ਗਯਾਂ ਦੀ ਲੋੜ ਹੈ ਓਥੇ ਕੇਵਲ ਲਗਭਗ ਪੰਜ ਸੌ ਟੀਚਰ ਅਤੇ ਵਿਸ਼ੇਸ਼ਗ ਕਮ ਕਰ ਰਹੇ ਨੇ।
ਭਾਰਤ ਦਾ ਭਾਸ਼ਾ ਵਿਭਾਗ, ਸਟੇਟਾਂ ਦਾ ਭਾਸ਼ਾ ਵਿਭਾਗ, ਦੇਸ਼ ਭਰ ਦੇ ਪੰਜ ਤਖ਼ਤ, ਸ਼ਿਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰੂਦਵਾਰਾ ਪ੍ਰਬੰਧਕ ਕਮੇਟੀ, ਪੰਜਾਬੀ ਅਕਾਦਮੀ ਕਾਰੋੜ੍ਹਾਂ ਰੁਪਯਾ ਤੇ ਹਰ ਸਾਲ ਖਰਚ ਕਰ ਰਹੀਆਂ ਨੇ ਲੇਕਿਨ ਸ਼ਾਹਮੁਖੀ ਗੁਰਮੁਖੀ ਪੰਜਾਬੀ ਦੇ ਵਿਕਾਸ ਅਤੇ ਸ਼ਾਹਮੁਖੀ ਗੁਰਮੁਖੀ ਪੰਜਾਬੀ ਦੇ ਟੀਚਰ ਅਤੇ ਵਿਸ਼ੇਸ਼ਗ ਤਿਆਰ ਕਰਨ ਦੇ ਪਾਸੇ ਕੋਇ ਕਮ ਨਹੀਂ ਕਰ ਰਹੀਆਂ।
ਦੇਸ਼ ਦੇ ਭਾਸ਼ਾ ਵਿਭਾਗ ਦੇ ਮੁਖੀ ਗ੍ਰਹਿ ਮੰਤਰੀ ਮਾਨਯੋਗ ਅਮਿਤ ਸ਼ਾਹ ਜੀ ਨੂੰ ਇਸ ਅਤਿ ਜਰੂਰੀ ਭਾਸ਼ਾ ਵਿਕਾਸ ਦੇ ਕਮ ਤੇ ਸਾਰੇ ਸਟੇਟਾਂ ਦੇ ਭਾਸ਼ਾ ਵਿਭਾਗ ਤੋਂ ਰਿਪੋਰਟ ਮੰਗਣੀ ਚਾਹੀਦੀ ਹੈ ਕੇ ਪਿਛਲੇ ਪਿਛਛੱਤ੍ਰ ਵੈਰੀਆਂ ਵਿਚ ਕਿਤਨਾ ਪੈਸੇ ਭਾਸ਼ਾ ਵਿਭਾਗ ਤੋਂ ਸ਼ਾਹਮੁਖੀ ਗੁਰਮੁਖੀ ਪੰਜਾਬੀ ਦੇ ਵਿਕਾਸ ਲਈ ਖਰਚ ਹੋਇਆ ਅਤੇ ਉਸ ਦਾ ਰਿਜ਼ਲਟ ਕਿ ਨਿਕਲਿਆ।
ਕਯੋਂ ਨਾ ਸ਼ਾਹਮੁਖੀ ਗੁਰਮੁਖੀ ਪੰਜਾਬੀ ਭਾਸ਼ਾ ਤੇ ਖਰਚ ਹੋਇਆ ਪੈਸੇ ਓਨਾ ਸਾਰੇ ਸਟੇਟਾਂ ਅਤੇ ਅਧਿਕਾਰੀਆਂ ਤੋਂ ਵਾਪਿਸ ਲਿਆ ਜਾਇ- ਜੋ ਖਰਚ ਤੇ ਹੋਇਆ ਲੇਕਿਨ ਉਸ ਦਾ ਰਿਜ਼ਲਟ ਨਾਹੀ ਆਯਾ।
ਅਤੇ ਪੂਰਵ ਅਤੇ ਮੌਜੂਦਾ ਸਾਰੇ ਜਿੱਮੇਦਾਰ ਅਧਿਕਾਰੀਆਂ ਅਤੇ ਸਟੇਟਾਂ ਤੇ ਸਖਤ ਤੋਂ ਸਖ਼ਤ ਕਾਨੂੰਨੀ ਕਾਰਯਵਾਹੀ ਕੀਤੀ ਜਾਏ।
ਕਿਓਂਕਿ ਵ੍ਯਕ੍ਤਿ ਦਾ ਕਾਤਿਲ ਤੇ ਕੇਵਲ ਇਕ ਵ੍ਯਕ੍ਤਿ ਨੂੰ ਖਤਮ ਕਰਦਾ ਹੈ ਲੇਕਿਨ ਭਾਸ਼ਾ ਦਾ ਕਾਤਿਲ ਪੀੜ੍ਹੀਆਂ ਨਸ਼ਟ ਕਰਦਾ ਹੈ, ਇਸ ਲਈ ਭਾਸ਼ਾ ਦੇ ਕਾਤਿਲ ਫਾਂਸੀ ਤੋਂ ਵੀ ਵੱਡੀ ਸਜ਼ਾ ਦੇ ਹਕ਼ਦਾਰ ਹਨ।
ਸ਼ਾਹਮੁਖੀ ਗੁਰਮੁਖੀ ਪੰਜਾਬੀ ਭਾਸ਼ਾ ਵਿਭਾਗ, ਦੇਸ਼ ਭਰ ਦੇ ਪੰਜ ਤਖ਼ਤ, ਸ਼ਿਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰੂਦਵਾਰਾ ਪ੍ਰਬੰਧਕ ਕਮੇਟੀ, ਪੰਜਾਬੀ ਅਕਾਦਮੀ ਦੇ ਅਹੁਦੇਦਾਰਾਂ ਨੂੰ ਵੀ ਪੁੱਛ ਗਿੱਛ ਕੀਤੀ ਜਾਣੀ ਚਾਹੀਦੀ ਹੈ ਕਿ ਓਨਾ ਨੇ ਦੇਸ਼ ਭਾਰਤ ਵਿੱਚ ਸ਼ਾਹਮੁਖੀ ਗੁਰਮੁਖੀ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਕਿ ਕੀਤਾ ਅਤੇ ਓਨਾ ਨੂੰ ਵੀ ਸਜ਼ਾ ਦੇਣੀ ਚਾਹੀਦੀ ਹੈ।
ਸ਼ਾਹਮੁਖੀ ਗੁਰਮੁਖੀ ਪੰਜਾਬੀ ਭਾਸ਼ਾ ਸਾਰੇ ਸੰਸਾਰ ਦੇ ਹਰ ਆਮ ਅਤੇ ਖਾਸ ਵਿਕਤੀ ਤੋਂ ਵੱਡੀ ਸੀ ਹੈ ਰਹੇਗੀ।
ਚਰਨਜੀਤ ਸਿੰਘ ਇਕ ਨਿਮਾਣਾ ਜਯਾ ਸ਼ਾਹਮੁਖੀ ਗੁਰਮੁਖੀ ਪੰਜਾਬੀ ਭਾਸ਼ਾ ਮਾਂਬੋਲੀ ਦਾ ਪੁੱਤਰ।
कोई टिप्पणी नहीं:
एक टिप्पणी भेजें